ਰਜਿਸਟਰੀ
ਇਹ ਰਜਿਸਟਰੀ ਮੈਜਿਸਟ੍ਰੇਟ ਅਦਾਲਤ ਦੇ ਕੰਮਕਾਜ ਦੀ ਨਿਗਰਾਨੀ ਕਰਦੀ ਹੈ। ਇਹ ਅਦਾਲਤ ਵਿੱਚ ਕਿਤੇ ਸਥਿਤ ਹੁੰਦੀ ਹੈ, ਅਕਸਰ ਫੋਅਰ ਦੇ ਨੇੜੇ। ਜੇਕਰ ਤੁਸੀਂ ਰਜਿਸਟਰੀ ਨਹੀਂ ਲੱਭ ਪਾ ਰਹੇ ਹੋ, ਤਾਂ ਤੁਸੀਂ ਅਦਾਲਤ ਵਿੱਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਇਹ ਦੱਸਣ ਲਈ ਕਹਿ ਸਕਦੇ ਹੋ ਕਿ ਇਹ ਕਿੱਥੇ ਹੈ।
ਰਜਿਸਟਰੀ ਸਟਾਫ਼ ਅਦਾਲਤ ਦੀ ਪ੍ਰਕਿਰਿਆ ਦੇ ਜ਼ਿਆਦਾਤਰ ਪਹਿਲੂਆਂ ਨੂੰ ਸਮਝਣ ਵਿੱਚ ਅਦਾਲਤ ਆਉਣ ਵਾਲੇ ਲੋਕਾਂ ਦੀ ਮੱਦਦ ਕਰ ਸਕਦਾ ਹੈ। ਉਹ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ ਕਿ ਅਦਾਲਤ ਕਿਵੇਂ ਕੰਮ ਕਰਦੀ ਹੈ, ਇਹ ਪਤਾ ਲਗਾਉਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ ਕਿ ਤੁਹਾਡੇ ਕੇਸ ਦੀ ਸੁਣਵਾਈ ਕਿੱਥੇ ਹੋ ਰਹੀ ਹੈ, ਅਤੇ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮੱਦਦ ਕਰ ਸਕਦੇ ਹਨ। ਰਜਿਸਟਰੀ ਉਹ ਥਾਂ ਵੀ ਹੈ ਜਿੱਥੇ ਜ਼ਿਆਦਾਤਰ ਅਦਾਲਤੀ ਦਸਤਾਵੇਜ਼ਾਂ ‘ਤੇ ਹਸਤਾਖਰ ਕੀਤੇ ਜਾਣੇ ਅਤੇ ਦਰਜ (ਜਾਂ ਦਾਇਰ) ਕੀਤੇ ਜਾਣੇ ਲਾਜ਼ਮੀ ਹੁੰਦੇ ਹਨ , ਜਿਵੇਂ ਕਿ ਜ਼ਮਾਨਤ ਨਾਲ ਸੰਬੰਧਿਤ ਦਸਤਾਵੇਜ਼।
ਰਜਿਸਟਰੀ ਤੁਹਾਨੂੰ ਕੋਈ ਕਾਨੂੰਨੀ ਸਲਾਹ ਨਹੀਂ ਦੇ ਸਕਦੀ ਜਾਂ ਇਹ ਨਹੀਂ ਦੱਸ ਸਕਦੀ ਕਿ ਤੁਸੀਂ ਆਪਣੇ ਅਦਾਲਤੀ ਕੇਸ ਵਿੱਚ ਕੀ ਕਰਨਾ ਹੈ।