Skip to main content

ਦੁਭਾਸ਼ੀਏ

ਜੇਕਰ ਤੁਹਾਨੂੰ ਅੰਗਰੇਜ਼ੀ ਠੀਕ ਤਰ੍ਹਾਂ ਨਹੀਂ ਆਉਂਦੀ, ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਮੈਜਿਸਟ੍ਰੇਟ ਨੂੰ ਦੱਸੋ ਕਿ ਤੁਹਾਡੀ ਅੰਗਰੇਜ਼ੀ ਚੰਗੀ ਨਹੀਂ ਹੈ ਅਤੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ। ਜੇਕਰ ਤੁਹਾਡਾ ਕੇਸ ਅਪਰਾਧਿਕ ਜਾਂ ਘਰੇਲੂ ਹਿੰਸਾ ਦਾ ਮਾਮਲਾ ਹੈ, ਤਾਂ ਅਦਾਲਤ ਤੁਹਾਡੇ ਲਈ ਦੁਭਾਸ਼ੀਏ ਦਾ ਪ੍ਰਬੰਧ ਕਰੇਗੀ ਅਤੇ ਭੁਗਤਾਨ ਕਰੇਗੀ। ਉਸ ਦਿਨ ਅਜਿਹਾ ਨਹੀਂ ਹੋਵੇਗਾ। ਤੁਹਾਨੂੰ ਕਿਸੇ ਹੋਰ ਦਿਨ ਵਾਪਸ ਆਉਣਾ ਪਵੇਗਾ ਤਾਂ ਕਿ ਇਸ ਦਾ ਪ੍ਰਬੰਧ ਕੀਤਾ ਜਾ ਸਕੇ।

ਜੇਕਰ ਤੁਹਾਡਾ ਕੇਸ ਇੱਕ ਸਿਵਲ ਮਾਮਲਾ ਹੈ (ਘਰੇਲੂ ਹਿੰਸਾ ਦੇ ਮਾਮਲੇ ਤੋਂ ਇਲਾਵਾ), ਤਾਂ ਤੁਹਾਨੂੰ ਖੁਦ ਦੁਭਾਸ਼ੀਏ ਦਾ ਪ੍ਰਬੰਧ ਕਰਨ ਅਤੇ ਭੁਗਤਾਨ ਕਰਨ ਦੀ ਲੋੜ ਹੋਵੇਗੀ।

ਜਦੋਂ ਤੁਹਾਨੂੰ ਦੁਭਾਸ਼ੀਆ ਮਿਲ ਜਾਂਦਾ ਹੈ, ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਹ ਸਮਝੋ ਕਿ ਉਹ ਸਿਰਫ਼ ਭਾਸ਼ਾ ਦੀ ਵਿਆਖਿਆ ਕਰਨ ਲਈ ਹਨ; ਉਹ ਤੁਹਾਡੇ ਕਾਨੂੰਨੀ ਸਲਾਹਕਾਰ ਨਹੀਂ ਹਨ। ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਦੁਭਾਸ਼ੀਏ ਸੁਤੰਤਰ ਹੁੰਦੇ ਹਨ ਅਤੇ ਅਦਾਲਤ ਪ੍ਰਤੀ ਨਿਰਪੱਖ ਹੋਣਾ ਉਹਨਾਂ ਦਾ ਫਰਜ਼ ਬਣਦਾ ਹੈ (ਭਾਵ, ਪੱਖ ਨਾ ਲੈਣਾ, ਉਦੇਸ਼ਪੂਰਨ ਹੋਣਾ ਅਤੇ ਸਿਰਫ਼ ਇੱਕ ਦੁਭਾਸ਼ੀਏ ਵਜੋਂ ਆਪਣਾ ਕੰਮ ਕਰਨਾ)। ਦੁਭਾਸ਼ੀਏ ਅਦਾਲਤ ਦੇ ਕਮਰੇ ਵਿੱਚ ਮੌਜੂਦ ਹੋ ਸਕਦੇ ਹਨ, ਜਾਂ ਉਹ ਟੈਲੀਫ਼ੋਨ ‘ਤੇ ਮੌਜੂਦ ਹੋ ਸਕਦੇ ਹਨ।