ਅਦਾਲਤ ਦੇ ਕਮਰੇ ਵਿੱਚ ਦਾਖ਼ਲ ਹੋਣਾ
ਅਦਾਲਤ ਦੇ ਕਮਰੇ ਵਿੱਚ ਹੋਰ ਲੋਕ ਵੀ ਹੋਣਗੇ। ਅਦਾਲਤ ਦੇ ਕਮਰੇ ਨੂੰ ਵਕੀਲਾਂ, ਜਨਤਾ, ਅਦਾਲਤੀ ਸਟਾਫ਼ ਅਤੇ ਅਦਾਲਤ ਦੇ ਹੋਰ ਭਾਗੀਦਾਰਾਂ ਲਈ ਜਗ੍ਹਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੁੰਦਾ ਹੈ। ਇਹ ਫ਼ੋਟੋ ਤੁਹਾਨੂੰ ਅਦਾਲਤੀ ਕਮਰੇ ਦਾ ਆਮ ਸੈੱਟਅੱਪ ਦਿਖਾਉਂਦੀ ਹੈ:
ਜ਼ਿਆਦਾਤਰ ਸਮਾਂ, ਅਦਾਲਤਾਂ ਜਨਤਾ ਲਈ ਖੁੱਲ੍ਹੀਆਂ ਹੁੰਦੀਆਂ ਹਨ। ਇਸ ਦਾ ਮਤਲਬ ਹੈ ਕਿ ਕੇਸ ਦੀ ਸੁਣਵਾਈ ਦੌਰਾਨ ਜਨਤਾ ਦਾ ਕੋਈ ਵੀ ਮੈਂਬਰ ਅਦਾਲਤ ਵਿੱਚ ਆ ਸਕਦਾ ਹੈ। ਕਈ ਵਾਰ ਅਦਾਲਤ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਜੋ ਸਿਰਫ਼ ਉਹ ਲੋਕ ਹੀ ਉੱਥੇ ਆ ਸਕਦੇ ਹਨ ਜੋ ਸੁਣਵਾਈ ਅਧੀਨ ਕੇਸ ਵਿੱਚ ਸ਼ਾਮਲ ਹਨ। ਇਸ ਦਾ ਕਾਰਨ ਸੁਣਵਾਈ ਹੋ ਰਹੇ ਕੇਸ ਦੀ ਕਿਸਮ ਹੁੰਦੀ ਹੈ। ਇਹ ਇੱਕ ਕਾਨੂੰਨੀ ਲੋੜ ਹੈ। ਜਦੋਂ ਅਦਾਲਤ ਬੰਦ ਹੁੰਦੀ ਹੈ, ਤੁਸੀਂ ਉਦੋਂ ਤੱਕ ਅਦਾਲਤ ਦੇ ਕਮਰੇ ਵਿੱਚ ਦਾਖ਼ਲ ਨਹੀਂ ਹੋ ਸਕੋਗੇ ਜਦੋਂ ਤੱਕ ਅਦਾਲਤ ਤੁਹਾਡੇ ਕੇਸ ਦੀ ਸੁਣਵਾਈ ਕਰਨ ਲਈ ਤਿਆਰ ਨਹੀਂ ਹੁੰਦੀ ਹੈ।