Skip to main content

ਸਹਾਇਤਾ ਸੇਵਾਵਾਂ

ਕਾਨੂੰਨੀ ਸਹਾਇਤਾ ਅਤੇ ਦੁਭਾਸ਼ੀਏ ਤੋਂ ਇਲਾਵਾ, ਤੁਸੀਂ ਹੋਰ ਸਹਾਇਤਾ ਸੇਵਾਵਾਂ ਤੋਂ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਇਹ ਤੁਹਾਡੇ ਅਦਾਲਤੀ ਕੇਸ ਦੀ ਕਿਸਮ ਦੇ ਨਾਲ-ਨਾਲ ਤੁਹਾਡੇ ਨਿੱਜੀ ਹਾਲਾਤਾਂ ‘ਤੇ ਨਿਰਭਰ ਕਰੇਗਾ।

ਅਦਾਲਤ ਕਈ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਅਦਾਲਤੀ ਪ੍ਰਕਿਰਿਆਵਾਂ ਨਾਲ ਨਜਿੱਠਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ। ਇਹਨਾਂ ਸੇਵਾਵਾਂ ਦੀ ਸੂਚੀ  https://www.courts.qld.gov.au/services ‘ਤੇ ਮਿਲ ਸਕਦੀ ਹੈ।

ਇੱਥੇ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੀਆਂ ਸਰਕਾਰੀ ਅਤੇ ਭਾਈਚਾਰਕ ਸਹਾਇਤਾ ਸੇਵਾਵਾਂ ਵੀ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੇਵਾਵਾਂ ਮੁਫ਼ਤ ਹਨ।

ਜੇਕਰ ਤੁਸੀਂ ਘਰੇਲੂ ਹਿੰਸਾ ਵਾਲੇ ਰਿਸ਼ਤੇ ਵਿੱਚ ਹੋ ਤਾਂ ਇੱਥੇ ਬਹੁਤ ਸਾਰੀਆਂ ਵੱਖ-ਵੱਖ ਸਹਾਇਤਾ ਸੇਵਾਵਾਂ ਉਪਲਬਧ ਹਨ ਜਿਨ੍ਹਾਂ ਵਿੱਚ ਅਦਾਲਤ ਵਿੱਚ ਜਾਣ ਲਈ ਮੱਦਦ ਪ੍ਰਾਪਤ ਕਰਨਾ, ਤੁਹਾਨੂੰ ਸੰਕਟ ਰਿਹਾਇਸ਼ ਲਈ ਭੇਜਣਾ ਅਤੇ ਵਿੱਤੀ ਮੱਦਦ ਪ੍ਰਾਪਤ ਕਰਨਾ ਸ਼ਾਮਲ ਹੈ। ਜੇਕਰ ਤੁਹਾਨੂੰ ਹਿੰਸਕ ਵਿਵਹਾਰ ਨੂੰ ਰੋਕਣ ਵਿੱਚ ਸਹਾਇਤਾ ਦੀ ਲੋੜ ਹੈ ਤਾਂ ਵੀ ਸਹਾਇਤਾ ਸੇਵਾਵਾਂ ਉਪਲਬਧ ਹਨ। ਇਨ੍ਹਾਂ ਸਹਾਇਤਾ ਸੇਵਾਵਾਂ ਦੀ ਪੂਰੀ ਸੂਚੀ https://www.courts.qld.gov.au/going-to-court/domestic-violence/support-services# ‘ਤੇ ਮਿਲ ਸਕਦੀ ਹੈ।