ਹੋਰ ਸਹੂਲਤਾਂ
ਅਦਾਲਤਾਂ ਵਿੱਚ ਆਮ ਤੌਰ ‘ਤੇ ਹਰ ਮੰਜ਼ਿਲ ‘ਤੇ ਪਖ਼ਾਨੇ ਹੁੰਦੇ ਹਨ। ਕੁੱਝ ਪਖ਼ਾਨੇ ਅਪਾਹਜ ਲੋਕਾਂ ਲਈ ਵੀ ਉਪਲਬਧ ਹੁੰਦੇ ਹਨ। ਇੱਥੇ ਆਮ ਵਰਤੋਂ ਲਈ ਕੁੱਝ ਕਮਰੇ ਵੀ ਉਪਲਬਧ ਹੁੰਦੇ ਹਨ, ਜਿਵੇਂ ਕਿ ਆਪਣੇ ਮਾਮਲੇ ਦੀ ਤਿਆਰੀ ਕਰਨਾ। ਜੇਕਰ ਕੋਈ ਹੋਰ ਇਨ੍ਹਾਂ ਕਮਰਿਆਂ ਵਿੱਚੋਂ ਕਿਸੇ ਦੀ ਵਰਤੋਂ ਕਰ ਰਿਹਾ ਹੈ, ਤਾਂ ਤੁਸੀਂ ਉਸ ਸਮੇਂ ਉਸ ਕਮਰੇ ਦੀ ਵਰਤੋਂ ਨਹੀਂ ਕਰ ਸਕਦੇ ਹੋ।
ਜੇਕਰ ਤੁਹਾਨੂੰ ਸੁਣਨ ਸੰਬੰਧੀ ਸਮੱਸਿਆਵਾਂ ਹਨ, ਤਾਂ ਜੋ ਕੁੱਝ ਕਿਹਾ ਜਾ ਰਿਹਾ ਹੈ, ਉਸ ਨੂੰ ਸੁਣਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਉਪਕਰਨ ਉਪਲਬਧ ਹੋ ਸਕਦੇ ਹਨ, ਜਿਵੇਂ ਕਿ ਹੀਅਰਿੰਗ ਲੂਪ ਯੰਤਰ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਹੀਅਰਿੰਗ ਲੂਪ ਦੀ ਲੋੜ ਪਵੇਗੀ, ਤਾਂ ਤੁਹਾਨੂੰ ਰਜਿਸਟਰੀ ‘ਤੇ ਮੌਜ਼ੂਦ ਕਰਮਚਾਰੀਆਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ, ਜੋ ਇਸ ਦਾ ਪ੍ਰਬੰਧ ਕਰ ਸਕਦੇ ਹਨ। ਤੁਸੀਂ ਇੱਕ ਪੋਰਟੇਬਲ ਸੁਣਵਾਈ ਯੰਤਰ ਦੀ ਵਰਤੋਂ ਕਰਨ ਦੇ ਯੋਗ ਵੀ ਹੋ ਸਕਦੇ ਹੋ, ਜੇਕਰ ਉੱਥੇ ਕਿਸੇ ਅਦਾਲਤੀ ਕਮਰੇ ਵਿੱਚ ਇਹ ਉਪਲਬਧ ਹੋਵੇ। ਤੁਸੀਂ ਇਸ ਬਾਰੇ ਅਦਾਲਤ ਦੇ ਕਰਮਚਾਰੀਆਂ ਨੂੰ ਪੁੱਛ ਸਕਦੇ ਹੋ।