ਵਕੀਲ
ਜੇਕਰ ਤੁਹਾਡਾ ਕੋਈ ਵਕੀਲ ਹੈ, ਤਾਂ ਅਦਾਲਤ ਵਿੱਚ ਉਹ ਤੁਹਾਡੇ ਲਈ ਗੱਲ ਕਰਨਗੇ। ਜੇਕਰ ਤੁਹਾਡੇ ਕੋਲ ਕੋਈ ਵਕੀਲ ਨਹੀਂ ਹੈ, ਅਤੇ ਤੁਸੀਂ ਕੋਈ ਵਕੀਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਮੈਜਿਸਟ੍ਰੇਟ ਨੂੰ ਦੱਸਣ ਦੀ ਲੋੜ ਹੈ। ਆਮ ਤੌਰ ‘ਤੇ, ਅਪਰਾਧਿਕ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਲਈ ਅਦਾਲਤਾਂ ਦੇ ਬਾਹਰ ਇੱਕ ਵਿਅਕਤੀ ਮੌਜੂਦ ਹੁੰਦਾ ਹੈ ਜਿਸ ਨੂੰ ‘ਡਿਊਟੀ ਵਕੀਲ’ ਕਿਹਾ ਜਾਂਦਾ ਹੈ ਜੋ Legal Aid Queensland ਨਾਂ ਦੀ ਇੱਕ ਸੰਸਥਾ ਦੀ ਨੁਮਾਇੰਦਗੀ ਕਰਦਾ ਹੈ। ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਕੁੱਝ ਮਾਮਲਿਆਂ ਵਿੱਚ, ਉਹ ਉਸ ਦਿਨ ਤੁਹਾਡੀ ਨੁਮਾਇੰਦਗੀ ਕਰਨਗੇ, ਇਹ ਨਿਰਭਰ ਕਰਦਾ ਹੈ ਕਿ ਤੁਹਾਡਾ ਕੇਸ ਕਿਸ ਬਾਰੇ ਹੈ। ਨਹੀਂ ਤਾਂ, ਉਹ ਇਹ ਸਮਝਣ ਵਿੱਚ ਤੁਹਾਡੀ ਮੱਦਦ ਕਰਨ ਦੇ ਯੋਗ ਹੋ ਸਕਦੇ ਹਨ ਕਿ ਅਦਾਲਤ ਵਿੱਚ ਉਸ ਦਿਨ ਕੀ ਹੋਵੇਗਾ।
ਹਾਲਾਂਕਿ, ਤੁਸੀਂ ਅਦਾਲਤ ਵਿੱਚ ਆਪਣੀ ਨੁਮਾਇੰਦਗੀ ਆਪ ਕਰਨ ਅਤੇ ਆਪਣੇ ਲਈ ਆਪ ਬੋਲਣ ਦੇ ਹੱਕਦਾਰ ਹੋ। ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਮੈਜਿਸਟ੍ਰੇਟ ਨੂੰ ਦੱਸਣ ਦੀ ਲੋੜ ਹੈ। ਜੇਕਰ ਕਿਸੇ ਪੜਾਅ ‘ਤੇ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ, ਤਾਂ ਵੀ ਤੁਸੀਂ ਸੁਣਵਾਈ ਦੇ ਕਿਸੇ ਵੀ ਪੜਾਅ ‘ਤੇ ਵਕੀਲ ਦੀ ਵਰਤੋਂ ਕਰ ਸਕਦੇ ਹੋ।