Skip to main content

ਮੈਜਿਸਟ੍ਰੇਟ ਅਦਾਲਤ ਬਾਰੇ ਜਾਣਕਾਰੀ

ਮੈਜਿਸਟ੍ਰੇਟ ਕੋਰਟ ਕੁਈਨਜ਼ਲੈਂਡ ਦੀ ਅਦਾਲਤੀ ਪ੍ਰਣਾਲੀ ਦਾ ਪਹਿਲਾ ਪੱਧਰ ਹੈ। ਸੂਬੇ ਭਰ ਵਿੱਚ ਲਗਭਗ 130 ਵੱਖ-ਵੱਖ ਥਾਵਾਂ ‘ਤੇ ਮੈਜਿਸਟਰੇਟ ਅਦਾਲਤਾਂ ਹਨ। ਜ਼ਿਆਦਾਤਰ ਅਪਰਾਧਿਕ ਅਤੇ ਸਿਵਲ ਕੇਸ ਇਸੇ ਅਦਾਲਤ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ੁਰੂ ਹੁੰਦੇ ਹਨ।

ਕੇਸਾਂ ਦੀ ਸੁਣਵਾਈ ਮੈਜਿਸਟ੍ਰੇਟਾਂ ਦੁਆਰਾ ਕੀਤੀ ਜਾਂਦੀ ਹੈ, ਜੋ ਨਿਆਂਇਕ ਅਧਿਕਾਰੀ ਹੁੰਦੇ ਹਨ ਜੋ ਕੇਸ ਦੀ ਕਿਸਮ ਦੇ ਅਧਾਰ ‘ਤੇ, ਸ਼ੁਰੂਆਤੀ ਤਰੀਕੇ ਨਾਲ ਜਾਂ ਅੰਤਿਮ ਤਰੀਕੇ ਨਾਲ, ਇਨ੍ਹਾਂ ਕੇਸਾਂ ਬਾਰੇ ਫ਼ੈਸਲਾ ਕਰਦੇ ਹਨ। ਇਸ ਅਦਾਲਤ ਵਿੱਚ ਕੋਈ ਜਿਊਰੀ ਨਹੀਂ ਹੁੰਦੀ ਹੈ।

ਜੇਕਰ ਤੁਹਾਨੂੰ ਅਦਾਲਤ ਵਿੱਚ ਜਾਣ ਦੀ ਲੋੜ ਨਹੀਂ ਹੈ ਪਰ ਤੁਹਾਨੂੰ ਰਜਿਸਟਰੀ ਵਿੱਚ ਦਸਤਾਵੇਜ਼ ਦਾਇਰ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਉਨ੍ਹਾਂ ਦਸਤਾਵੇਜ਼ਾਂ ਨੂੰ ਫਾਈਲ ਕਰਨ ਲਈ ਰਜਿਸਟਰੀ ਚਿੰਨ੍ਹਾਂ ਦੀ ਪਾਲਣਾ ਕਰੋ। ਇਹ ਰਜਿਸਟਰੀ ਅਦਾਲਤ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਹੁੰਦੀ ਹੈ।

ਇਹ ਰਜਿਸਟਰੀ ਇੱਕ ਅਜਿਹੀ ਥਾਂ ਵੀ ਹੈ ਜਿੱਥੇ ਤੁਸੀਂ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰ ਸਕਦੇ ਹੋ (ਉਦਾਹਰਨ ਲਈ ਜ਼ਮਾਨਤ ਦੇ ਦਸਤਾਵੇਜ਼) ਅਤੇ ਅਦਾਲਤ ਦੁਆਰਾ ਕੀਤੇ ਗਏ ਆਦੇਸ਼ਾਂ ਦੀਆਂ ਕਾਪੀਆਂ ਨੂੰ ਲੈ ਸਕਦੇ ਹੋ। ਇਸ ਬਾਰੇ ਨਿਯਮ ਹਨ ਕਿ ਤੁਸੀਂ ਰਜਿਸਟਰੀ ਤੋਂ ਕਿਸ ਕਿਸਮ ਦੇ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਰਜਿਸਟਰੀ ਪ੍ਰਕਿਰਿਆਵਾਂ ਨੂੰ ਨਹੀਂ ਸਮਝਦੇ ਹੋ, ਤਾਂ ਰਜਿਸਟਰੀ ਸਟਾਫ਼ ਤੁਹਾਡੀ ਮੱਦਦ ਕਰਨ ਦੇ ਯੋਗ ਹੋ ਸਕਦਾ ਹੈ।