Skip to main content

ਘਰੇਲੂ ਹਿੰਸਾ ਸੁਰੱਖਿਅਤ ਕਮਰਾ

ਜੇਕਰ ਤੁਸੀਂ ਅਦਾਲਤ ਵਿੱਚ ਘਰੇਲੂ ਹਿੰਸਾ ਵਿਰੁੱਧ ਆਦੇਸ਼ ਲੈਣ ਲਈ ਅਰਜ਼ੀ ਸੰਬੰਧੀ ਆਏ ਹੋ, ਤਾਂ ਤੁਹਾਡੇ ਕੋਲ ਇੱਕ ਸੁਰੱਖਿਅਤ ਕਮਰੇ ਤੱਕ ਪਹੁੰਚ ਹੋ ਸਕਦੀ ਹੈ। ਕੁੱਝ ਅਦਾਲਤਾਂ ਪੀੜਿਤ ਧਿਰਾਂ (ਉਹ ਵਿਅਕਤੀ ਜਿਸ ਨੇ ਉਹਨਾਂ ਦੇ ਵਿਰੁੱਧ ਹਿੰਸਾ ਕੀਤੀ ਹੈ) ਅਤੇ ਔਰਤ ਉੱਤਰਦਾਤਾ (ਉਹ ਵਿਅਕਤੀ ਜਿਸ ਨੇ ਘਰੇਲੂ ਹਿੰਸਾ ਕੀਤੀ ਹੈ) ਲਈ ਸੁਰੱਖਿਅਤ ਕਮਰੇ ਉਪਲਬਧ ਹਨ। ਜਿਵੇਂ ਹੀ ਤੁਸੀਂ ਅਦਾਲਤ ਵਿੱਚ ਪਹੁੰਚਦੇ ਹੋ, ਤੁਹਾਨੂੰ ਰਜਿਸਟਰੀ ਵਿਖੇ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਇਸ ਬਾਰੇ ਪੁੱਛਣਾ ਚਾਹੀਦਾ ਹੈ ਤਾਂ ਜੋ ਉਹ ਤੁਹਾਨੂੰ ਦੱਸ ਸਕਣ ਕਿ ਕਿੱਥੇ ਜਾਣਾ ਹੈ।