ਅਦਾਲਤ ਵਿੱਚ ਸੁਰੱਖਿਆ
ਕੁੱਝ ਅਦਾਲਤਾਂ ਵਿੱਚ ਸੁਰੱਖਿਆ ਜਾਂਚ ਹੋਵੇਗੀ। ਜੇਕਰ ਅਦਾਲਤ ਵਿੱਚ ਸਕਿਊਰਿਟੀ ਹੈ, ਤਾਂ ਅਦਾਲਤ ਵਿੱਚ ਹਾਜ਼ਰ ਹੋਣ ਵਾਲੇ ਹਰ ਵਿਅਕਤੀ ਨੂੰ ਉਸ ਵਿੱਚੋਂ ਲੰਘਣਾ ਲਾਜ਼ਮੀ ਹੈ।
ਇਹ ਅਦਾਲਤ ਦੀ ਇਮਾਰਤ ਵਿੱਚ ਮੌਜ਼ੂਦ ਹਰ ਕਿਸੇ ਵਿਅਕਤੀ ਦੀ ਸੁਰੱਖਿਆ ਲਈ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਕੁੱਝ ਸਮਾਨ, ਜਿਵੇਂ ਕਿ ਬੈਗ, ਮਸ਼ੀਨ ਰਾਹੀਂ ਲੰਘਾਉਣ ਲਈ ਰੱਖਣਾ ਹੋਵੇਗਾ।
ਤੁਹਾਨੂੰ ਮੈਟਲ ਡਿਟੈਕਟਰ ਵਿੱਚੋਂ ਵੀ ਲੰਘਣਾ ਪਵੇਗਾ।
ਕਈ ਵਾਰ, ਤੁਹਾਨੂੰ ਸੁਰੱਖਿਆ ਗਾਰਡ ਦੁਆਰਾ ਹੱਥ ਵਿੱਚ ਫੜ੍ਹੇ ਗਏ ਯੰਤਰ ਦੁਆਰਾ ਸਕੈਨ ਕੀਤੇ ਜਾਣ ਦੀ ਲੋੜ ਹੋ ਸਕਦੀ ਹੈ।
ਜੇਕਰ ਉਹ ਤੁਹਾਡੇ ਵਿਅਕਤੀ ਕੋਲ ਕੋਈ ਅਜਿਹੀ ਚੀਜ਼ ਲੱਭਦੇ ਹਨ ਜਿਸ ਦੀ ਅਦਾਲਤ ਦੀ ਇਮਾਰਤ ਵਿੱਚ ਲਿਆਉਣ ਦੀ ਆਗਿਆ ਨਹੀਂ ਹੈ, ਤਾਂ ਉਹ ਉਸ ਵਸਤੂ ਦੇ ਆਧਾਰ ‘ਤੇ, ਇਸਨੂੰ ਤੁਹਾਡੇ ਕੋਲੋਂ ਜ਼ਬਤ ਕਰ ਸਕਦੇ ਹਨ।