Skip to main content

ਬੱਚੇ

ਜਦੋਂ ਤੁਸੀਂ ਅਦਾਲਤ ਵਿੱਚ ਆਉਂਦੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਿਆ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੀ ਦੇਖਭਾਲ ਲਈ ਕੋਈ ਹੋਰ ਪ੍ਰਬੰਧ ਕਰਨ ਦੇ ਯੋਗ ਨਹੀਂ ਹੋ। ਬੱਚਿਆਂ ਨੂੰ ਅਦਾਲਤ ਦੇ ਕਮਰੇ ਵਿੱਚ ਆਉਣ ਦੀ ਆਗਿਆ ਹੈ। ਪਰ ਕਿਰਪਾ ਕਰਕੇ ਯਾਦ ਰੱਖੋ ਕਿ ਕਦੇ-ਕਦਾਈਂ ਜਿਹੜੀਆਂ ਗੱਲਾਂ ਅਦਾਲਤ ਵਿੱਚ ਬੋਲੀਆਂ ਜਾਂਦੀਆਂ ਹਨ ਉਹ ਗ੍ਰਾਫਿਕ ਜਾਂ ਤਣਾਅ ਦੇਣ ਵਾਲੀਆਂ ਹੋ ਸਕਦੀਆਂ ਹਨ। ਨਾਲ ਹੀ, ਅਦਾਲਤ ਬਹੁਤ ਰੁਝਵੇਂ ਭਰਿਆ ਅਤੇ ਭੀੜ-ਭੜਕੇ ਵਾਲਾ ਹੋ ਸਕਦਾ ਹੈ। ਲੰਬਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ। ਅਦਾਲਤ ਵਿੱਚ ਭੀੜ ਹੋਣ ਦੇ ਬਾਵਜੂਦ, ਇਹ ਅਜੇ ਵੀ ਮਹੱਤਵਪੂਰਨ ਹੈ ਕਿ ਅਦਾਲਤ ਦੇ ਕਮਰੇ ਵਿੱਚ ਉਡੀਕ ਕਰਦੇ ਹੋਏ ਲੋਕ ਚੁੱਪ ਰਹਿਣ।